if you want to read Punjab gk questions related to Punjab in Punjabi language then you are at the right place. Here we curated some important Punjab gk questions with answers. Read and note these questions carefully it will help you to prepare for the state-related exams. Punjab gk is a necessary part of Punjab state competitive examinations and for everyone whose roots are from Punjab.
We have curated some simple Punjab Gk questions and answers in Punjabi that helps you to improve you general knowledge.
Here is the List of Top Punjab Gk Questions About Punjab.
ਪ੍ਰਸ਼ਨ – ਪੰਜਾਬ ਦੀ ਪੁਰਾਤਨ ਲੋਕ -ਖੇਡ ਕਿਹੜੀ ਹੈ ?
Answer – ਕਬੱਡੀ
ਪ੍ਰਸ਼ਨ – ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਕਿੱਥੇ ਹੈ?
Answer – ਫਰੀਦਕੋਟ
ਪ੍ਰਸ਼ਨ – ਪੰਜਾਬ ਸ਼ਬਦ ਦਾ ਕੀ ਅਰਥ ਹੈ?
Answer – ਪੰਜਾਬ ਸ਼ਬਦ ਦਾ ਅਰਥ 5 ਪਾਣੀਆਂ ਦੀ ਧਰਤੀ (5 ਦਰਿਆਵਾਂ ਦੀ ਧਰਤੀ) ਹੈ।
Punjab Gk Questions in Punjabi
ਪ੍ਰਸ਼ਨ – ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਦੇ ਪੁਨਰਗਠਨ ਬਾਰੇ ਕਮੇਟੀ, 2011′ ਦਾ ਚੇਅਰਮੈਨ ਕੌਣ ਸੀ?
Answer – ਵੀ ਰਾਮਚੰਦਰਨ
ਪ੍ਰਸ਼ਨ – ਵਿਆਹ ਵੇਲੇ ਧੀ ਵਾਲੀ ਧਿਰ ਵੱਲੋਂ ਪੁੱਤ ਵਾਲੀ ਧਿਰ ਨੂੰ ਸਿੱਧੇ ਸੰਬੰਧਿਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰੇ ਪ੍ਰਕਾਰਜ ਗੀਤਾਂ ਦਾ ਨਾਂ ਕੀ ਹੈ?
Answer – ਸਿੱਠਣੀਆਂ
ਪ੍ਰਸ਼ਨ – ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ?
Answer – ਲੁਧਿਆਣਾ
ਪ੍ਰਸ਼ਨ – ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਿੰਨੇ ਵਾਰ ਲੱਗਾ?
Answer – 8
ਪ੍ਰਸ਼ਨ – ਲੜਕੇ ਦੇ ਵਿਆਹ ਸਮੇ , ਲੜਕੇ ਵਾਲਿਆਂ ਦੇ ਘਰ ਕਿਹੜੇ ਗੀਤ ਗਾਏ ਜਾਂਦੇ ਹਨ ?
Answer – ਘੋੜੀਆਂ
ਪ੍ਰਸ਼ਨ – ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ?
Answer – ਮੋਹਾਲੀ
ਪ੍ਰਸ਼ਨ – ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਕਿਸ ਸਾਲ ਹੋਂਦ ਵਿੱਚ ਆਇਆ?
Answer – 1999
ਪ੍ਰਸ਼ਨ – ਪੰਜਾਬ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
Answer – ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ।
ਪ੍ਰਸ਼ਨ – ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁੱਕਵੀਂ ਲਿਪੀ ਕਿਹੜੀ ਹੈ?
Answer -ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁੱਕਵੀਂ ਲਿਪੀ ਗੁਰਮੁਖੀ ਲਿਪੀ ਹੈ।
ਪ੍ਰਸ਼ਨ – ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ ?
Answer – ਥਾਲ
ਪ੍ਰਸ਼ਨ – ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
Answer -ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਹਨ।
ਪ੍ਰਸ਼ਨ – ਕਿਹੜੀ ਨਦੀ ਮਾਲਵੇ ਅਤੇ ਦੁਆਬੇ ਨੂੰ ਵੱਖ ਕਰਦੀ ਹੈ?
Answer -ਸਤਲੁਜ ਦਰਿਆ ਪੰਜਾਬ ਦੇ ਮਾਲਵੇ ਅਤੇ ਦੁਆਬਾ ਖੇਤਰ ਨੂੰ ਵੱਖ ਕਰਦਾ ਹੈ। ਇਸ ਨਦੀ ਦੇ ਦੱਖਣ ਵੱਲ ਦੇ ਖੇਤਰ ਨੂੰ ਮਾਲਵਾ ਅਤੇ ਉੱਤਰ ਵੱਲ ਨੂੰ ਦੁਆਬਾ ਕਿਹਾ ਜਾਂਦਾ ਹੈ।
ਪ੍ਰਸ਼ਨ – ਮੌਰੀਆ ਸਾਮਰਾਜ ਵਿੱਚ ਸੰਸਥਾ ਪ੍ਰਧਾਨ ਕੌਣ ਹੁੰਦਾ ਸੀ?
Answer – ਉਹ ਵਿਅਕਤੀ ਜੋ ਬਜ਼ਾਰਾਂ ਦੀ ਦੇਖਭਾਲ ਕਰਦਾ ਸੀ।
ਪ੍ਰਸ਼ਨ – ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਕਿਹੜਾ ਹੈ?
Answer – ਹੁਸ਼ਿਆਰਪੁਰ
ਪ੍ਰਸ਼ਨ – ਪੰਜਾਬ ਦਾ ਸਭ ਤੋਂ ਘੱਟ ਪੜ੍ਹਿਆ ਲਿਖਿਆ ਜ਼ਿਲ੍ਹਾ ਕਿਹੜਾ ਹੈ?
Answer – ਮਾਨਸਾ
ਪ੍ਰਸ਼ਨ – ਗੁਰੂ ਅਰਜਨ ਦੇਵ ਜੀ ਦਾ ਜਨਮ ਅਸਥਾਨ ਕਿਹੜਾ ਹੈ?
Answer – ਗੋਇੰਦਵਾਲ ਸਾਹਿਬ
ਪ੍ਰਸ਼ਨ – ਜਰਗ ਦੇ ਮੇਲੇ ਵਿੱਚ ਕਿਹੜੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ?
Answer – ਮਾਤਾ ਸੀਤਲਾ ਦੇਵੀ
ਪ੍ਰਸ਼ਨ – ਸਿੱਖ ਰਾਜ ਦੀ ਸਥਾਪਨਾ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਸੀ?
Answer – ਬੰਦਾ ਸਿੰਘ ਬਹਾਦਰ
ਪ੍ਰਸ਼ਨ – ਪੰਜਾਬ ਦਾ ਰਾਜ ਦਰਖੱਤ ਕਿਹੜਾ ਹੈ?
Answer -ਪੰਜਾਬ ਦਾ ਰਾਜ ਦਰੱਖਤ ਟਾਹਲੀ ਹੈ।
ਪ੍ਰਸ਼ਨ – ਪੰਜਾਬ ਦਾ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਕੌਣ ਬਣਿਆ?
Answer – ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਵੱਧ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੈ। ਉਹ ਸਾਲ 1970, 1977, 1997, 2007 ਅਤੇ 2012 ਵਿੱਚ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਬਣੇ।
ਪ੍ਰਸ਼ਨ – ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ?
Answer -ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ।
ਪ੍ਰਸ਼ਨ – ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਨਾਲ ਸੰਬੰਧਿਤ ਹੈ?
Answer – ਆਰਟੀਕਲ 338
ਪ੍ਰਸ਼ਨ – ਅਜੋਕੇ ਪੰਜਾਬ ਦਾ ਖੇਤਰਫਲ ਕਿੰਨਾ ਹੈ?
Answer – 50,362 ਵਰਗ ਕਿਲੋਮੀਟਰ
ਪ੍ਰਸ਼ਨ – ਪੰਜਾਬ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
Answer – 7 ਸੀਟਾਂ
ਪ੍ਰਸ਼ਨ – ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ?
Answer – ਪੰਜਾਬੀ
ਪ੍ਰਸ਼ਨ – ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁੱਕਵੀਂ ਲਿਪੀ ਕਿਹੜੀ ਹੈ
Answer – ਗੁਰਮੁਖੀ ਲਿਪੀ
ਪ੍ਰਸ਼ਨ – ਪੰਜਾਬ ਦੀਆਂ ਕਿੰਨੀਆਂ ਡਿਵੀਜਨਾਂ ਹਨ?
Answer -ਪੰਜਾਬ ਦੀਆਂ 5 (ਪੰਜ) ਡਿਵੀਜਨਾਂ ਹਨ।
ਪ੍ਰਸ਼ਨ – ਉਸਤਾਦ – ਸ਼ਾਗਿਰਦ ਦੀ ਮਜ਼ਾਰ ਕਿੱਥੇ ਹੈ?
Answer – ਫ਼ਤਹਿਗੜ੍ਹ ਸਾਹਿਬ
ਪ੍ਰਸ਼ਨ – ਅਜੋਕੇ ਪੰਜਾਬ ਵਿੱਚ ਕਿੰਨੇ ਜਿਲੇ ਹਨ?
Answer -ਅਜੋਕੇ ਪੰਜਾਬ ਵਿੱਚ 23 ਜਿਲ੍ਹੇ ਹਨ
ਪੰਜਾਬ ਵਿੱਚ ਪਹਿਲਾਂ 22 ਜਿਲ੍ਹੇ ਸਨ ਅਤੇ ਹੁਣ ਪੰਜਾਬ ਵਿੱਚ 23ਵਾਂ ਜਿਲ੍ਹਾ ਨਵਾਂ ਜੋੜ ਦਿੱਤਾ ਗਿਆ ਹੈ, ਇਹ ਨਵਾਂ ਬਣਿਆ ਜਿਲ੍ਹਾ ਮਲੇਰਕੋਟਲਾ ਹੈ ਜੋ ਕਿ ਸੰਗਰੂਰ ਜਿਲ੍ਹੇ ਵਿੱਚੋਂ ਬਣਾਇਆ ਗਿਆ ਹੈ।
ਪ੍ਰਸ਼ਨ – ਤਖ਼ਤ ਏ ਅਕਬਰੀ ਪੰਜਾਬ ਦੇ ਕਿਸ ਜਿਲ੍ਹੇ ਵਿੱਚ ਹੈ?
Answer – ਗੁਰਦਾਸਪੁਰ
ਪ੍ਰਸ਼ਨ – 2022 ਵਿੱਚ ‘ਗਣਿਤ ਵਿਗਿਆਨ ਵਿੱਚ ਇਨਫੋਸਿਸ ਇਨਾਮ’ ਦਾ ਜੇਤੂ ਕੌਣ ਸੀ?
Answer – ਮਹੇਸ਼ ਕਾਕੜੇ
ਪ੍ਰਸ਼ਨ – ਵਾਤਾਰਵਰਣ ਸੰਬੰਧੀ ਔਖੀਆਂ ਸਮੱਸਿਆਂ ਨੂੰ ਹੱਲ ਕਰਨ ਦੇ ਯਤਨਾਂ ਲਈ ਕਿਸਨੂੰ ‘2021 ਇੰਟਰਨੈਸ਼ਨਲ ਯੰਗ ਈਕੋ-ਹੀਰੋ’ ਦਾ ਨਾਮ ਦਿੱਤਾ ਗਿਆ ਸੀ?
Answer – ਅਯਾਨ ਸ਼ਾਂਕਤਾ
ਪ੍ਰਸ਼ਨ – ਪੰਜਾਬ ਦਾ ਕਿਹੜਾ ਸ਼ਹਿਰ “ਵਿਰਾਟ ਕੀ ਨਗਰੀ” ਵਜੋਂ ਜਾਣਿਆ ਜਾਂਦਾ ਸੀ?
Answer – ਦਸੂਆ
ਪ੍ਰਸ਼ਨ – ਪੰਜਾਬ ਦਾ ਰਾਜ ਦਰਖੱਤ ਕਿਹੜਾ ਹੈ?
Answer – ਟਾਹਲੀ
ਪ੍ਰਸ਼ਨ – ਪੰਜਾਬ ਦਾ ਰਾਜ ਪੰਛੀ ਕਿਹੜਾ ਹੈ?
Answer – ਬਾਜ਼
ਪ੍ਰਸ਼ਨ – ਪੰਜਾਬ ਦੇ ਕਿਹੜੇ ਮੁੱਖ ਮੰਤਰੀ ਇੱਕ ਉਘੇ ਸਾਹਿਤਕਾਰ ਸਨ?
Answer – ਗੁਰਮੁਖ ਸਿੰਘ ਮੁਸਾਫਿਰ
ਪ੍ਰਸ਼ਨ – ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਕਿਸ ਸਾਲ ਹੋਂਦ ਵਿੱਚ ਆਇਆ ਸੀ?
Answer – 1999 ਵਿੱਚ
ਪ੍ਰਸ਼ਨ – ਵਾਰਿਸ ਸ਼ਾਹ, ਪ੍ਰਸਿੱਧ ਪੰਜਾਬੀ ਕਵੀ, ਕਿਸ ਰੋਮਾਂਟਿਕ ਕਹਾਣੀ ਦੇ ਕਾਵਿਕ ਵਰਣਨ ਲਈ ਜਾਣਿਆ ਜਾਂਦਾ ਹੈ?
Answer – ਵਾਰਿਸ ਸ਼ਾਹ ‘ਹੀਰ’ ਲਿਖਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਹੀਰ ਅਤੇ ਰਾਂਝੇ ਦੀ ਪ੍ਰੇਮ ਕਹਾਣੀ ਦਾ ਕਾਵਿਕ ਬਿਰਤਾਂਤ।
ਪ੍ਰਸ਼ਨ – ਗਰਬੜੇ ਦਾ ਤਿਉਹਾਰ ਕਿਸ ਇਲਾਕੇ ਵਿੱਚ ਮਨਾਇਆ ਜਾਂਦਾ ਹੈ?
Answer – ਪੁਆਧ ਇਲਾਕੇ ਵਿੱਚ
ਪ੍ਰਸ਼ਨ – ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ?
Answer – ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਖੇਤਰ ਨੂੰ ਮਾਲਵਾ ਖੇਤਰ ਕਹਿੰਦੇ ਹਨ।
ਪ੍ਰਸ਼ਨ – ਪੰਜਾਬ ਦੀ ਉੱਚ ਅਦਾਲਤ ਕਿਹੜੀ ਹੈ?
Answer – ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ
ਪ੍ਰਸ਼ਨ – ਪੰਜਾਬ ਵਿੱਚ ਕਿੰਨੀਆਂ ਤਹਿਸੀਲਾਂ ਹਨ?
Answer – ਪੰਜਾਬ ਵਿੱਚ 92 ਤਹਿਸੀਲਾਂ ਹਨ।
ਪ੍ਰਸ਼ਨ – ਪੰਜਾਬ ਵਿੱਚ ਕਿੰਨੀਆਂ ਸਬ-ਤਹਿਸੀਲਾਂ ਹਨ?
Answer – ਪੰਜਾਬ ਵਿੱਚ 82 ਸਬ ਤਹਿਸੀਲਾਂ ਹਨ।
ਪ੍ਰਸ਼ਨ – ਰਾਮਾਇਣ ਦੇ ਕਿਹੜੇ ਪਾਤਰ ਰਾਮ ਤੀਰਥ (ਅੰਮ੍ਰਿਤਸਰ) ਵਿਖੇ ਪੈਦਾ ਹੋਏ ਸਨ?
Answer – ਲਵ ਕੁਸ਼
ਪ੍ਰਸ਼ਨ – ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਿਸ ਸਾਲ ਹੋਈ ਸੀ?
Answer – 1574
ਪ੍ਰਸ਼ਨ – ਪਾਹੁਲ ਪ੍ਰਥਾ ਵਿੱਚ ਕੀ ਹੁੰਦਾ ਸੀ?
Answer – ਸਿੱਖ ਸਮੂਹ ਜਾਤ-ਪਾਤ ਦੇ ਬੰਧਨਾਂ ਨੂੰ ਤੋੜਨ ਦੇ ਉਦੇਸ਼ ਨਾਲ ਇੱਕੋ ਕਟੋਰੇ ਵਿੱਚ ਪ੍ਰਸ਼ਾਦ ਲੈਂਦੇ ਸਨ।
You are Reading Punjab Gk: Gk Questions abuot Punjab
ਪ੍ਰਸ਼ਨ – ਪੰਜਾਬ ਦੇ ਮਾਲਵੇ ਵਿੱਚ ਕਿੰਨੇ ਜਿਲ੍ਹੇ ਆਉਂਦੇ ਹਨ?
Answer – 15 ਜਿਲ੍ਹੇ
ਪ੍ਰਸ਼ਨ – ਪੰਜਾਬ ਦੇ ਬਿਆਸ ਤੇ ਸਤਲੁਜ ਦੇ ਵਿਚਕਾਰ ਦੇ ਖੇਤਰ ਨੂੰ ਕੀ ਕਹਿੰਦੇ ਹਨ?
Answer – ਦੁਆਬਾ ਖੇਤਰ
ਪ੍ਰਸ਼ਨ – ਪੰਜਾਬ ਦੇ ਰਾਵੀ ਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ?
Answer – ਮਾਝਾ ਖੇਤਰ
ਪ੍ਰਸ਼ਨ – ਪੰਜਾਬ ਦਾ ਮੌਸਮੀ ਦਰਿਆ ਕਿਹੜਾ ਹੈ?
Answer – ਘੱਗਰ ਦਰਿਆ
ਪ੍ਰਸ਼ਨ – ਪੈਪਸੂ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ?
Answer – 01 ਨਵੰਬਰ 1956 ਈ.
ਪ੍ਰਸ਼ਨ – ਗਣੇਸ਼ ਦਾਸ ਵਡੇਹਰਾ ਦੀ ਪ੍ਰਸਿੱਧ ਪੁਸਤਕ ਦਾ ਨਾਮ ਦੱਸੋ?
Answer – ਚਾਰ ਬਾਗ-ਏ-ਪੰਜਾਬ
ਪ੍ਰਸ਼ਨ – ਅੰਮ੍ਰਿਤਸਰ ਸ਼ਹਿਰ ਕਿਸ ਗੁਰੂ ਸਾਹਿਬ ਜੀ ਨੇ ਵਸਾਇਆ?
Answer – ਸਿੱਖਾਂ ਦੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ
ਪ੍ਰਸ਼ਨ – ਨੈਸਲੇ ਉਦਯੋਗ ਪੰਜਾਬ ਵਿੱਚ ਕਿੱਥੇ ਹੈ?
Answer – ਪੰਜਾਬ ਵਿੱਚ ਨੈਸਲੇ ਉਦਯੋਗ ਮੋਗਾ ਵਿੱਚ ਹੈ।
ਪ੍ਰਸ਼ਨ – ਲੱਖੀ ਜੰਗਲ ਪੰਜਾਬ ਵਿੱਚ ਕਿੱਥੇ ਹੈ?
Answer – ਲੱਖੀ ਜੰਗਲ ਪੰਜਾਬ ਦੇ ਬਠਿੰਡਾ ਵਿੱਚ ਹੈ।
ਪ੍ਰਸ਼ਨ – ਰਾਵੀ ਦਰਿਆ ਦੇ ਨਾਲ ਪੰਜਾਬ ਦੇ ਕਿੰਨੇ ਜਿਲ੍ਹੇ ਲੱਗਦੇ ਹਨ?
Answer – 3 ਜਿਲ੍ਹੇ
ਪ੍ਰਸ਼ਨ – ਅੰਮ੍ਰਿਤਸਰ ਜਿਲ੍ਹਾ ਕਿਸ ਦਰਿਆ ਦੇ ਨਾਲ ਲੱਗਦਾ ਹੈ?
Answer – ਰਾਵੀ ਦਰਿਆ
ਪ੍ਰਸ਼ਨ – ਕਿਹੜਾ ਦਰਿਆ ਪੰਜਾਬ ਦੇ ਸਭ ਤੋਂ ਵੱਧ ਜਿਲ੍ਹਿਆਂ ਵਿੱਚੋਂ ਲੰਘਦਾ ਹੈ?
Answer – ਸਤਲੁਜ ਦਰਿਆ
ਪ੍ਰਸ਼ਨ – ਪੰਜਾਬ ਵਿੱਚ ਪਠਾਨਕੋਟ ਅਤੇ ਫਾਜ਼ਿਲਕਾ ਦੋ ਨਵੇਂ ਜਿਲ੍ਹੇ ਕਦੋਂ ਬਣੇ?
Answer – 27 ਜੁਲਾਈ 2011
ਪ੍ਰਸ਼ਨ – ਪੰਜਾਬ ਵਿੱਚ ਕਿਸ ਜਿਲ੍ਹੇ ਵਿੱਚ ਸਭ ਤੋਂ ਜਿਆਦਾ ਵਣ ਹਨ?
Answer – ਹੁਸ਼ਿਆਰਪੁਰ ਜਿਲ੍ਹੇ
ਪ੍ਰਸ਼ਨ – ਪੰਜਾਬ ਭਾਰਤ ਦੇ ਕਿਸ ਭਾਗ ਵਿੱਚ ਸਥਿਤ ਹੈ?
Answer – ਪੱਛਮ
ਪ੍ਰਸ਼ਨ – ਪੰਜਾਬ ਦੇ ਉੱਤਰ ਤੇ ਦੱਖਣ ਵਿਚਲੀ ਦੂਰੀ ਕਿੰਨੇ ਕਿਲੋਮੀਟਰ ਹੈ?
Answer – 335 ਕਿਲੋਮੀਟਰ
ਪ੍ਰਸ਼ਨ – ਪੰਜਾਬ ਦੇ ਪੂਰਬ ਤੇ ਪੱਛਮ ਵਿਚਲੀ ਦੂਰੀ ਕਿੰਨੇ ਕਿਲੋਮੀਟਰ ਹੈ?
Answer – 300 ਕਿਲੋਮੀਟਰ
ਪ੍ਰਸ਼ਨ – ਗੁਰਦੁਆਰਾ ਕੰਧ ਸਾਹਿਬ ਕਿੱਥੇ ਸਥਿਤ ਹੈ?
Answer – ਬਟਾਲਾ ਵਿਖੇ
ਪ੍ਰਸ਼ਨ – ਮਾਛੀਵਾੜੇ ਦਾ ਸੰਬੰਧ ਕਿਸ ਗੁਰੂ ਸਾਹਿਬ ਜੀ ਨਾਲ ਹੈ?
Answer – ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ – ਗੁਰਦੁਆਰਾ ਕੰਧ ਸਾਹਿਬ ਕਿਸ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਹੈ?
Answer – ਸ੍ਰੀ ਗੁਰੂ ਨਾਨਕ ਦੇਵ ਜੀ ਨਾਲ
ਪ੍ਰਸ਼ਨ – ਗੋਬਿੰਦਗੜ੍ਹ ਕਿਲ੍ਹਾ ਕਿੱਥੇ ਸਥਿਤ ਹੈ?
Answer – ਅੰਮ੍ਰਿਤਸਰ ਵਿਖੇ
ਪ੍ਰਸ਼ਨ – ਰਾਜਸਥਾਨ ਨਾਲ ਪੰਜਾਬ ਦੇ ਕਿੰਨੇ ਜਿਲ੍ਹੇ ਲੱਗਦੇ ਹਨ?
Answer -ਰਾਜਸਥਾਨ ਨਾਲ ਪੰਜਾਬ ਦੇ ਦੋ ਜਿਲ੍ਹੇ ਲੱਗਦੇ ਹਨ, 1. ਫਾਜ਼ਿਲਕਾ, 2. ਮੁਕਤਸਰ ਸਾਹਿਬ
ਪ੍ਰਸ਼ਨ – ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?
Answer – ਬਾਸਰਕੇ ਵਿਖੇ ਜ਼ਿਲ੍ਹਾ ਅੰਮ੍ਰਿਤਸਰ
ਪ੍ਰਸ਼ਨ – ਪੰਜਾਬ ਵਿੱਚ ਮਾਘੀ ਦਾ ਮੇਲਾ ਕਿੱਥੇ ਲੱਗਦਾ ਹੈ?
Answer – ਸ੍ਰੀ ਮੁਕਤਸਰ ਸਾਹਿਬ
ਪ੍ਰਸ਼ਨ – ਪੰਜਾਬ ਸਰਕਾਰ ਦੀ ਸਰਕਾਰੀ ਮੋਹਰ ਵਿੱਚ ਕਿਹੜੀ ਫਸਲ ਦਿਖਾਈ ਗਈ ਹੈ?
Answer – ਕਣਕ ਦਾ ਇੱਕ ਡੰਡਾ
More GK Question Answer in Punjabi Language 2024